ਅਮਲਤਾਸ

 'ਅਮਲਤਾਸ' ਇੱਕ ਰੁੱਖ ਹੈ, ਜੋ 'ਸੀਜ਼ਲਪਿਨੀਏਸੀ' ਕੁਲ ਦਾ ਰੁੱਖ ਹੈ। ਇਸ ਦਾ ਵਿਗਿਆਨਕ ਤੇ ਵਪਾਰਕ ਨਾਂ 'ਕੈਸੀ ਫਿਸਟੂਲਾ' ਹੈ। ਫਿਸਟੂਲਾ ਤੋਂ ਭਾਵ ਹੈ-ਆਜੜੀ ਦੀ ਵੰਝਲੀ(ਬੰਸਰੀ)।

ਇਹ ਨਾਂ ਫ਼ਲ ਦੀ ਬਣਤਰ ਦਾ ਸੂਚਕ ਹੈ, ਕਿਓਂਕਿ ਅਮਲਤਾਸ ਦੇ ਫ਼ਲ 'ਫ਼ਲੀ' ਦੇ ਰੂਪ 'ਚ ਤੇ ਲੰਮੇ ਹੁੰਦੇ ਹਨ, ਜੋ ਬੰਸਰੀ ਜਿਹੇ ਦਿਸਦੇ ਹਨ। ਇਸ ਦੀ ਫ਼ਲੀ ਤੋਂ ਹੀ ਬੀਜ ਤਿਆਰ ਹੁੰਦੇ ਹਨ। ਇਸਦੇ ਫੁੱਲ 'ਸੁਨਿਹਰੀ ਪੀਲ਼ੇ' ਤੇ ਸੰਯੁਕਤ ਗੁੱਛਿਆਂ ਦੇ ਰੂਪ 'ਚ ਹੁੰਦੇ ਹਨ।


ਅਮਲਤਾਸ ਦੇ ਵੱਖ-ਵੱਖ ਭਾਸ਼ਾਵਾਂ 'ਚ ਵੱਖ-ਵੱਖ ਨਾਂ ਹਨ। ਇਸ ਨੂੰ ਅੰਗਰੇਜ਼ੀ ਵਿੱਚ 'ਇੰਡੀਅਨ ਲਾਬੂਰਨਮ' ਕਹਿੰਦੇ ਹਨ। ਹੋਰ ਭਾਸ਼ਾਵਾਂ 'ਚ ਜੋ ਨਾਂ ਹਨ, ਹੇਠ ਲਿਖੇ ਅਨੁਸਾਰ ਹਨ, ਜਿਵੇਂ-

  1. ਪੰਜਾਬੀਅਮਲਤਾਸ
  2. ਹਿੰਦੀ-ਅਮਲਤਾਸ, ਕਿਤਲਵਲੀ, ਕਿਰਾਲਾ, ਸਿਨਾਰ
  3. ਅਸਾਮੀ-ਸੋਨਾਰੂ
  4. ਬੰਗਲਾ-ਬਾਂਦਰਲਤੀ, ਸੋਨਾਲੀ
  5. ਗੁਜਰਾਤੀ-ਗਰਮਾਲਾ
  6. ਕੰਨੜ-ਕੱਕੇ, ਕੱਕੇਗੀਦਾ
  7. ਮਲਿਆਲਮ-ਕਰਿਤਾਮਾਲਮ
  8. ਮਰਾਠੀ-ਅਮਲਤਾਸ, ਬਹਾਵਾ, ਜੰਬਾ
  9. ਸੰਸਕ੍ਰਿਤ-ਸੁਵਰਨਕਾ
  10. ਤਾਮਿਲ-ਕੋਨਾਈ, ਕੋਨਰਾਈ
  11. ਤੇਲੁਗੂ-ਰੇਲਾ[1]
  12. ਉਰਦੂ-ਅਮਲਤਾਸ
  13. ਅਰਬੀ-ਖ਼ਿਆਰ ਸੰਬਰ
  14. ਚੀਨੀ-ਲਾ ਸ਼ਾਂਗ ਸ਼ੂ
  15. ਜਪਾਨੀ-ਨਾਨਬਾਨ ਸਾਈਕਾਚੀ

ਅਮਲਤਾਸ ਸੰਯੁਕਤ ਪੱਤਿਆਂ ਵਾਲ਼ਾ ਛੋਟੇ ਕੱਦ ਦਾ ਤੇਜ਼ ਉੱਗਣ ਵਾਲ਼ਾ ਰੁੱਖ ਹੈ। ਇਸਦੇ ਰੁੱਖ ਬਹੁਤੇ ਉੱਚੇ ਨਹੀਂ ਹੁੰਦੇ। ਇਨ੍ਹਾਂ ਦੀ ਉੱਚਾਈ 10–20 ਮੀਟਰ ਯਾਨੀ 33–66 ਫੁੱਟ ਹੁੰਦੀ ਹੈ। ਪੱਤੇ ਚਮਕੀਲੇ ਗੂੜ੍ਹੇ ਹਰੇ ਰੰਗ, ਵੱਡੇ ਆਕਾਰ (15–60 ਸੈਂਟੀਮੀਟਰ /5.9–23.6 ਇੰਚ) ਲੰਮੇ ਅਤੇ ਪੱਤਝੜੀ ਹੁੰਦੇ ਹਨ।

ਫੁੱਲ ਗੂੜ੍ਹੇ ਪੀਲੇ਼ ਤੇ ਵੱਡੇ-ਵੱਡੇ ਗੁੱਛਿਆਂ ਦੇ ਥੱਲੇ ਰੂਪ ਵਿੱਚ ਲਟਕਦੇ ਹਨ। ਫਲ਼ 50-60 ਸੈਂ.ਮੀ. ਲੰਮਾ, ਕਾਲ਼ੇ ਜਾਂ ਚਮਕਦਾਰ ਗੂੜ੍ਹੇ ਭੂਰੇ ਰੰਗ ਦਾ ਅਤੇ ਲੰਬਾ ਬੇਲਨ-ਆਕਾਰ ਫ਼ਲੀ ਰੂਪ 'ਚ ਹੁੰਦਾ ਹੈ।[2] ਜੋ ਡੰਡੇ ਵਰਗਾ ਦਿੱਸਦਾ ਹੈ। ਅਮਸਤਾਸ ਆਪਣੇ ਖ਼ਾਸ ਰੰਗ ਦੇ ਫੁੱਲ ਤੇ ਫ਼ਲ ਕਰਕੇ ਰੁੱਖ ਜੰਗਲ ਵਿੱਚੋਂ ਦੂਰੋਂ ਹੀ ਪਹਿਚਾਣਿਆ ਜਾ ਸਕਦਾ ਹੈ। ਇਸ ਰੁੱਖ ਦੇ ਪੱਤੇ ਗਰਮੀ ਦੇ ਸ਼ੁਰੂੁ ਭਾਵ ਮਾਰਚ ਤੋਂ ਮਈ ਤੱਕ ਹੀ ਝੜ ਜਾਂਦੇ ਹਨ ਤੇ ਅਮਲਤਾਸ ਬਾਕੀ ਸਮਾਂ ਫੁੱਲਾਂ ਨਾਲ਼ ਲੱਦਿਆ ਰਹਿੰਦਾ ਹੈ।