Posts

Showing posts from July, 2025

ਸੁਹਾਂਜਣਾ

Image
  ਸੁਹਾਂਜਣਾ   (ਬੋਟਨੀਕਲ ਨਾਮ: ਮੋਰਿੰਗਾ ਓਲੀਫਰਾ, ਅੰਗਰੇਜ਼ੀ: Drumstick tree) ਛੋਟੇ ਤੇ ਦਰਮਿਆਨੇ ਕੱਦ ਵਾਲਾ   ਰੁੱਖ   ਹੈ। ਇਸ ਦੀ ਛਿੱਲ ਮੋਟੀ,ਨਰਮ ਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ। ਰੁੱਖ ਦੇ ਸਾਰੇ ਹਿੱਸੇ ਵੈਦਿਕ ਅਤੇ ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤਾ ਜਾਂਦਾ ਹੈ। ਹੁਲੀਆ ਇਸਦਾ ਪੌਦਾ ਲਗਭਗ 10 ਮੀਟਰ ਉਚਾ ਹੁੰਦਾ ਹੈ ਪਰ ਲੋਕ ਇਸਨੂੰ ਡੇਢ- ਦੋ ਮੀਟਰ ਦੀ ਉਚਾਈ ਤੋਂ ਹਰ ਵਰ੍ਹੇ ਵਢ ਦਿੰਦੇ ਹਨ ਤਾਂ ਕਿ ਇਸਦੇ ਫਲ, ਫੁਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ। ਇਸਦੀਆਂ ਕੱਚੀਆਂ - ਹਰੀਆਂ ਫਲੀਆਂ ਸਭ ਤੋਂ ਜਿਆਦਾ ਵਰਤੀਆਂ ਜਾਂਦੀਆਂ ਹਨ। ਗੈਲਰੀ ਫਿਲਪੀਨ ਦੇ ਸ਼ਹਿਰ ਬਾਗੂਈਓ ਦੇ ਬਾਜ਼ਾਰ ਵਿੱਚ ਸੁਹਾਂਜਣੇ ਦੇ ਪੱਤੇ   ਫਿਲਪੀਨ ਵਿੱਚ ਪੂਰਾ ਪਲਿਆ ਸੁਹਾਂਜਣੇ ਦਾ ਰੁੱਖ   ਸੁਹਾਂਜਣੇ ਦੇ ਫੁੱਲ ਤੇ ਇੱਕ ਤਿਤਲੀ   ਪੱਛਮੀ ਬੰਗਾਲ (ਭਾਰਤ) ਦੇ ਇੱਕ ਜਿਲੇ ਜਲਪਾਈਗੁੜੀ ਵਿੱਚ ਬਕਸ਼ਾ ਟਾਈਗਰ ਰਿਜਰਵ ਵਿਖੇ ਪੂਰਾ ਫੁੱਲਿਆ ਫਲਿਆ ਸੁਹਾਂਜਣੇ ਦਾ ਰੁੱਖ   ਅਮਰੀਕੀ ਸਟੇਟ ਹਵਾਈ ਵਿੱਚ ਫਲੀਆਂ ਅਤੇ ਬੀਜਾਂ ਸਹਿਤ ਸੁਕਾਇਆ ਭੁੰਜੇ ਪਿਆ ਸੁਹਾਂਜਣਾ   ਅਮਰੀਕੀ ਸਟੇਟ ਹਵਾਈ ਇੱਕ ਘਰ ਦੇ ਪਿਛਵਾੜੇ ਪੂਰਾ ਪਲਿਆ ਸੁਹਾਂਜਣੇ ਦਾ ਰੁੱਖ   ਸੁਹਾਂਜਣੇ ਦਾ ਫਲ   ਪੱਛਮੀ ਬੰਗਾਲ ...

ਧ੍ਰੇਕ

Image
  ਡੇਕ  ( ਅੰਗ੍ਰੇਜ਼ੀ  ਵਿੱਚ:  Melia azedarach ) ਜਾਂ  ਧ੍ਰੇਕ [ 1 ]  ਇਹ ਦਰਮਿਆਨੇ ਕੱਦ ਵਾਲਾ ਪੱਤਝੜ੍ਹੀ ਰੁੱਖ ਹੈ। ਇਹ ਦਰੱਖਤ  ਨਿੰਮ  ਵਰਗਾ ਹੁੰਦਾ ਹੈ, ਇਸਨੂੰ ਚਾਈਨਾਬੇਰੀ ਰੁੱਖ, ਭਾਰਤ ਦਾ ਮਾਣ, ਮਣਕਿਆਂ ਦਾ ਰੁੱਖ (ਬੀਡ ਟ੍ਰੀ), ਕੇਪ ਲਿਲਾਕ, ਸਿਰਿੰਗਾ ਬੇਰੀ ਦਾ ਰੁੱਖ, ਫਾਰਸੀ ਲਿਲਾਕ, ਇੰਡੀਅਨ ਲਿਲਾਕ, ਜਾਂ ਵ੍ਹਾਇਟ ਸੀਡਰ ਵਰਗੇ ਅਲੱਗ[ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ। ਰੁੱਖ ਦੀ ਛਿੱਲ ਗੂੜ੍ਹੇ ਭੂਰੇ ਰੰਗ ਦੀ ਤੇ ਚੀਕਣੀ ਹੁੰਦੀ ਹੈ। ਇਹ ਰੁੱਖ ਛੇਤੀ ਵਧਦਾ ਹੈ ਤੇ ਇਹਦਾ ਛੱਤਰ ਗੋਲ ਹੁੰਦਾ ਹੈ। ਇਸ ਦੇ ਫੁੱਲ ਖੁਸ਼ਬੂਦਾਰ ਤੇ ਕਾਸ਼ਨੀ ਜਾਂ ਪਿਆਜੀ ਰੰਗ ਦੇ ਹੁੰਦੇ ਹਨ। ਇਹ ਇੱਕ ਬਹੁਤ ਘਣਾ ਅਤੇ ਛਾਂ-ਦਾਰ ਦਰਖ਼ਤ ਹੈ। ਇਸ ਰੁੱਖ ਦਾ ਮੂਲ ਸਥਾਨ ਫਾਰਸ ਮੰਨਿਆ ਜਾਂਦਾ ਹੈ। ਇਸ ਰੁੱਖ ਨੂੰ ਮੁਸਲਮਾਨ ਹੀ ਫਾਰਸ ਤੋ ਲੈ ਕੇ ਆਏ ਸਨ। ਹੁਣ ਇਸ ਦਾ ਪੂਰਾ ਦੇਸੀਕਰਨ ਹੋ ਚੁੱਕਾ ਹੈ। ਇਹ ਉੱਤਰੀ ਭਾਰਤ ਤੇ ਹਿਮਾਲਾ ਦੀਆ ਬਾਹਰੀ ਪਹਾੜੀਆਂ ਵਿੱਚ ਆਪਣੇ ਆਪ ਉੱਗਦਾ ਹੈ। ਡੇਕ ਦਾ ਫਲ, ਫੁਲ ਅਤੇ ਪੱਤੇ  ਨਿੰਮ  ਦੇ ਦਰਖ਼ਤ ਨਾਲ ਮਿਲਦੇ ਹੁੰਦੇ ਹਨ ਲੇਕਿਨ ਫਲ ਦੇ ਚਾਰ ਖਾਨੇ ਹੁੰਦੇ ਹਨ ਜਿਹਨਾਂ ਵਿੱਚੋਂ ਹਰੇਕ ਵਿੱਚ ਇੱਕ ਸਿਆਹ ਝਿੱਲੀ ਵਾਲਾ ਬੀਜ ਹੁੰਦਾ ਹੈ ਜੋ ਅੰਦਰ ਤੋਂ ਸਫੈਦ ਹੁੰਦਾ ਹੈ। ਇਸ ਬੀਜ ਨੂੰ ਬੀਜ ਡਕੋਲੀਆਂ ਜਾਂ ਧਰਕੋਨੇ ਕਿਹਾ ਜਾਂਦਾ ਹੈ।

ਸ਼ਰੀਂਹ

Image
  ਸ਼ਰੀਂਹ   (ਵਿਗਿਆਨਕ ਨਾਮ: Albizia lebbeck ਗੁਰਮੁਖੀ: ਅਲਬੀਜ਼ੀਆ ਲੇਬੈੱਕ)   ਅਲਬੀਜ਼ੀਆ   ਦੀ ਪ੍ਰਜਾਤੀ ਦਾ, ਹਿੰਦ-ਮਲਾਇਆ,   ਨਿਊ ਗਿਨੀਆ   ਅਤੇ   ਉੱਤਰ ਆਸਟਰੇਲੀਆ   ਦਾ ਪੱਤਝੜੀ ਦਰਖਤ ਹੈ। [ 1 ] [ 2 ]   ਫ਼ਾਰਸੀ ਵਿੱਚ ਇਸਨੂੰ ਇਸਦੇ ਫੁੱਲਾਂ ਦੀ ਕੋਮਲਤਾ ਅਨੁਸਾਰ ਦਰਖਤ ਗੁਲ ਅਬ੍ਰੇਸ਼ਮ ਕਹਿੰਦੇ ਹਨ। ਇਸ ਦਰਖ਼ਤ ਦਾ ਵਿਗਿਆਨਕ ਨਾਮ, Filipo Del Albizia (ਇਕ ਇਤਾਲਵੀ ਬੀਜਾਂ ਦੇ ਖੋਜਕਾਰ) ਅਤੇ ਸ਼ਰੀਂਹ ਦਾ ਅਰਬੀ ਨਾਮ, Lebbeck, ਦਾ ਮਿਸ਼੍ਰਣ ਹੈ। ਇਸ ਦਰੱਖਤ ਨੂੰ "woman's tongue" ਵੀ ਆਖਿਆ ਜਾਂਦਾ ਹੈ, ਕਿਉਂਕਿ ਇਸਦੇ ਬੀਜਾਂ ਆਲੀ ਗੁਠਲੀ ਕਾਫੀ ਆਵਾਜ਼ ਕਰਦੀ ਹੈ। ਇਹ 50 ਸਮ ਤੋਂ 1 ਮੀਟਰ ਵਿਆਸ ਤਣੇ ਵਾਲਾ ਮੋਟਾ 18-30 ਮੀਟਰ ਦੀ ਉਚਾਈ ਤੱਕ ਵਧਣ ਵਾਲਾ ਵੱਡੇ ਕੱਦ ਵਾਲਾ ਰੁੱਖ ਹੈ। ਸ਼ਰੀਂਹ : ਇਹ ਲੈਗਿਊਮਿਨੋਸੀ (Leguminosae) ਕੁਲ ਅਤੇ ਮਾਈਮੋਸਾਇਡੀ ਉਪ-ਕੁਲ ਦਾ ਉੱਚਾ ਲੰਮਾ ਅਤੇ ਘਣੀ ਛਾਂ ਵਾਲਾ ਰੁੱਖ ਹੈ। ਕਾਲੇ ਸ਼ਰੀਂਹ ਦਾ ਬਨਸਪਤੀ ਵਿਗਿਆਨਕ ਨਾਂ ਐਲਬੀਜੀਆ ਲੈਬੈਂਕ (Albizzia lebeek) ਅਤੇ ਚਿੱਟੇ ਸ਼ਰੀਂਹ ਦਾ ਨਾਂ ਐਲਬੀਜ਼ੀਆ ਪਰੋਸੈਰਾ (Albizzia procera) ਹੈ। ਸ਼ਰੀਂਹ ਦੀ ਛਿੱਲ ਸਲੇਟੀ ਅਤੇ ਤਰੇੜਾਂ (flecked) ਵਾਲੀ ਹੁੰਦੀ ਹੈ। ਇਸ ਦੀਆਂ ਟਾਹਣੀਆਂ ਲੰਮੀਆਂ ਅਤੇ ਖਲਾਰ ਵਾਲੀਆਂ ਹੁੰਦੀਆਂ ਹਨ। ਇਹ ਰੁੱਖ ਅਪ੍ਰੈਲ ਦੇ ਮਹੀਨੇ ਰੂੰਦਾਰ, ਖ਼ੁਸ਼ਬੂ ਵਾਲੇ, ਚ...

ਅਮਲਤਾਸ

Image
  ' ਅਮਲਤਾਸ'  ਇੱਕ ਰੁੱਖ ਹੈ, ਜੋ 'ਸੀਜ਼ਲਪਿਨੀਏਸੀ' ਕੁਲ ਦਾ ਰੁੱਖ ਹੈ। ਇਸ ਦਾ ਵਿਗਿਆਨਕ ਤੇ ਵਪਾਰਕ ਨਾਂ 'ਕੈਸੀ ਫਿਸਟੂਲਾ' ਹੈ। ਫਿਸਟੂਲਾ ਤੋਂ ਭਾਵ ਹੈ-ਆਜੜੀ ਦੀ ਵੰਝਲੀ(ਬੰਸਰੀ)। ਇਹ ਨਾਂ ਫ਼ਲ ਦੀ ਬਣਤਰ ਦਾ ਸੂਚਕ ਹੈ, ਕਿਓਂਕਿ ਅਮਲਤਾਸ ਦੇ ਫ਼ਲ 'ਫ਼ਲੀ' ਦੇ ਰੂਪ 'ਚ ਤੇ ਲੰਮੇ ਹੁੰਦੇ ਹਨ, ਜੋ ਬੰਸਰੀ ਜਿਹੇ ਦਿਸਦੇ ਹਨ। ਇਸ ਦੀ ਫ਼ਲੀ ਤੋਂ ਹੀ ਬੀਜ ਤਿਆਰ ਹੁੰਦੇ ਹਨ। ਇਸਦੇ ਫੁੱਲ 'ਸੁਨਿਹਰੀ ਪੀਲ਼ੇ' ਤੇ ਸੰਯੁਕਤ ਗੁੱਛਿਆਂ ਦੇ ਰੂਪ 'ਚ ਹੁੰਦੇ ਹਨ। ਅਮਲਤਾਸ ਦੇ ਵੱਖ-ਵੱਖ ਭਾਸ਼ਾਵਾਂ 'ਚ ਵੱਖ-ਵੱਖ ਨਾਂ ਹਨ। ਇਸ ਨੂੰ  ਅੰਗਰੇਜ਼ੀ  ਵਿੱਚ 'ਇੰਡੀਅਨ ਲਾਬੂਰਨਮ' ਕਹਿੰਦੇ ਹਨ। ਹੋਰ ਭਾਸ਼ਾਵਾਂ 'ਚ ਜੋ ਨਾਂ ਹਨ, ਹੇਠ ਲਿਖੇ ਅਨੁਸਾਰ ਹਨ, ਜਿਵੇਂ- ਪੰਜਾਬੀ -  ਅਮਲਤਾਸ ਹਿੰਦੀ - ਅਮਲਤਾਸ, ਕਿਤਲਵਲੀ, ਕਿਰਾਲਾ, ਸਿਨਾਰ ਅਸਾਮੀ - ਸੋਨਾਰੂ ਬੰਗਲਾ - ਬਾਂਦਰਲਤੀ, ਸੋਨਾਲੀ ਗੁਜਰਾਤੀ - ਗਰਮਾਲਾ ਕੰਨੜ - ਕੱਕੇ, ਕੱਕੇਗੀਦਾ ਮਲਿਆਲਮ - ਕਰਿਤਾਮਾਲਮ ਮਰਾਠੀ - ਅਮਲਤਾਸ, ਬਹਾਵਾ, ਜੰਬਾ ਸੰਸਕ੍ਰਿਤ - ਸੁਵਰਨਕਾ ਤਾਮਿਲ - ਕੋਨਾਈ, ਕੋਨਰਾਈ ਤੇਲੁਗੂ - ਰੇਲਾ [ 1 ] ਉਰਦੂ - ਅਮਲਤਾਸ ਅਰਬੀ - ਖ਼ਿਆਰ ਸੰਬਰ ਚੀਨੀ - ਲਾ ਸ਼ਾਂਗ ਸ਼ੂ ਜਪਾਨੀ - ਨਾਨਬਾਨ ਸਾਈਕਾਚੀ ਅਮਲਤਾਸ ਸੰਯੁਕਤ ਪੱਤਿਆਂ ਵਾਲ਼ਾ ਛੋਟੇ ਕੱਦ ਦਾ ਤੇਜ਼ ਉੱਗਣ ਵਾਲ਼ਾ ਰੁੱਖ ਹੈ। ਇਸਦੇ ਰੁੱਖ ਬਹੁਤੇ ਉੱਚੇ ਨਹੀਂ ਹੁੰਦੇ। ਇਨ੍ਹਾਂ ਦੀ ਉ...

ਜਾਮਣ

Image
  ਜਾਮਣ  ( ਅੰਗਰੇਜ਼ੀ :  ਜੰਮਬੁਲ ਟਰੀ  ਅਤੇ  ਲਾਤੀਨੀ  ਵਿੱਚ  ਯੂਜੇਨੀਆ ਜੰਬੋਲੇਨਾ ) ਸਦਾਬਹਾਰ ਫੁੱਲਦਾਰ ਤਪਤਖੰਡੀ  ਦਰਖਤ  ਹੈ ਜਿਸਨੂੰ ਬਾਟਨੀ ਦੀ ਸ਼ਬਦਾਵਲੀ ਵਿੱਚ  ਸਿਜ਼ੀਗੀਅਮ ਕਿਊਮਿਨੀ  (Syzygium cumini) ਕਹਿੰਦੇ ਹਨ ਅਤੇ ਇਹ  ਬੰਗਲਾਦੇਸ਼ ,  ਭਾਰਤ ,  ਨੇਪਾਲ ,  ਪਾਕਿਸਤਾਨ ,  ਸ਼੍ਰੀ ਲੰਕਾ ,  ਫਿਲੀਪੀਨਜ਼ , ਅਤੇ  ਇੰਡੋਨੇਸ਼ੀਆ  ਮੂਲ ਦਾ ਰੁੱਖ ਹੈ। ਇਹ ਕਾਫ਼ੀ ਤੇਜ਼ੀ ਨਾਲ ਵਧਣ ਵਾਲਾ ਦਰਖ਼ਤ ਹੈ ਜੋ 30 ਮੀਟਰ ਦੀ ਉਚਾਈ ਤੱਕ ਪਹੁੰਚ ਸਕਦਾ ਹੈ। ਇਸ ਦਰਖ਼ਤ ਦੀ ਉਮਰ ਅਕਸਰ 100 ਸਾਲ ਤੋਂ ਜ਼ਿਆਦਾ ਹੁੰਦੀ ਹੈ। ਇਸ ਦੇ ਪੱਤੇ ਸੰਘਣੇ ਅਤੇ ਛਾਂਦਾਰ ਹੁੰਦੇ ਹਨ ਅਤੇ ਲੋਕ ਇਸਨੂੰ ਸਿਰਫ ਛਾਂ ਅਤੇ ਖ਼ੂਬਸੂਰਤੀ ਲਈ ਵੀ ਲਗਾਉਂਦੇ ਹਨ। ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਤੇ ਪਾਣੀ ਅਸਰ ਨਹੀਂ ਕਰਦਾ। ਆਪਣੀ ਇਸ ਖ਼ਸੂਸੀਅਤ ਦੇ ਸਬੱਬ ਇਸ ਦੀ ਲੱਕੜੀ ਰੇਲਵੇ ਲਾਈਨਾਂ ਵਿੱਚ ਵੀ ਇਸਤੇਮਾਲ ਹੁੰਦੀ ਹੈ।